Close

Recent Posts

CORONA ਗੁਰਦਾਸਪੁਰ ਪੰਜਾਬ

ਪੰਜਾਬ ਭਰ ਵਿੱਚ ਮਹੀਨਾ ਭਰ ਮਨਾਈ ਜਾਵੇਗੀ “ਧੀਆਂ ਦੀ ਲੋਹੜੀ”: ਅਰੁਨਾ ਚੌਧਰੀ

ਪੰਜਾਬ ਭਰ ਵਿੱਚ ਮਹੀਨਾ ਭਰ ਮਨਾਈ ਜਾਵੇਗੀ “ਧੀਆਂ ਦੀ ਲੋਹੜੀ”: ਅਰੁਨਾ ਚੌਧਰੀ
  • PublishedJanuary 7, 2021

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਨਵਜੰਮੀਆਂ ਧੀਆਂ ਨੂੰ ਵੰਡੇ ਪ੍ਰਮਾਣ ਪੱਤਰ

ਜਿ਼ਲ੍ਹਾ ਮੁਹਾਲੀ ਦੇ ਪਿੰਡ ਬਾਕਰਪੁਰ ਤੋਂ ਪ੍ਰੋਗਰਾਮਾਂ ਦੀ ਆਨਲਾਈਨ ਸ਼ੁਰੂਆਤ

ਧੀਆਂ ਦੀ ਲੋਹੜੀ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਵੱਲੋਂ ਆਨਲਾਈਨ ਸ਼ਮੂਲੀਅਤ ਲਈ ਮੁੱਖ ਮੰਤਰੀ ਦਾ ਧੰਨਵਾਦ

ਐਸ.ਏ.ਐਸ. ਨਗਰ, 7 ਜਨਵਰੀ । ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ “ਧੀਆਂ ਦੀ ਲੋਹੜੀ” ਸਬੰਧੀ ਪੰਜਾਬ ਭਰ ਵਿੱਚ ਮਹੀਨਾ ਭਰ ਹੋਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਪਿੰਡ ਬਾਕਰਪੁਰ ਤੋਂ ਕੀਤੀ। ਇਸ ਲੜੀ ਦਾ ਆਖ਼ਰੀ ਸਮਾਗਮ ਜ਼ਿਲ੍ਹਾ ਫਿ਼ਰੋਜ਼ਪੁਰ ਵਿੱਚ ਹੋਵੇਗਾ।

ਅੱਜ ਆਨਲਾਈਨ ਮਾਧਿਅਮ ਰਾਹੀਂ ਇਨ੍ਹਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਨੇ ਜਿੱਥੇ ਪ੍ਰੋਗਰਾਮਾਂ ਵਿੱਚ ਆਨਲਾਈਨ ਮਾਧਿਅਮ ਰਾਹੀਂ ਸ਼ਾਮਲ ਹੋਏ, ਉਥੇ ਉਨ੍ਹਾਂ ਪ੍ਰੋਗਰਾਮਾਂ ਵਿੱਚ ਆਨਲਾਈਨ ਮਾਧਿਅਮ ਰਾਹੀਂ ਸ਼ਾਮਲ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਤੌਰ ਤੇ ਲੜਕਿਆਂ ਦੀ ਲੋਹੜੀ ਮਨਾਉਣ ਦਾ ਹੀ ਰਿਵਾਜ਼ ਸੀ ਪਰ ਇਸ ਰੂੜ੍ਹੀਵਾਦੀ ਵਿਚਾਰਧਾਰਾ ਨੂੰ ਤੋੜਨ ਵਾਸਤੇ ਰੀਤੀ ਨੂੰ ਤੋੜਨ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਮੁੰਡੇ ਕੁੜੀ ਬਾਰੇ ਪੈਦਾ ਹੋਏ ਮਾਨਸਿਕ ਵਖਰੇਵਿਆਂ ਨੂੰ ਤੋੜਨ ਵਿੱਚ ਮਦਦ ਮਿਲੇਗੀ। ਇਸ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਅੱਜ ਤੋਂ ਪੂਰਾ ਮਹੀਨਾ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵੱਖ ਵੱਖ ਸਥਾਨਾਂਤੇ ਕਰਵਾਏ ਜਾਣਗੇ, ਜਿਸ ਦੌਰਾਨ ਸੂਬੇ ਦੀਆਂ 1.5 ਲੱਖ ਦੇ ਕਰੀਬ ਨਵ-ਜਨਮੀਆਂ ਲੜਕੀਆਂ ਦੀ ਪਹਿਲੀ ਲੋਹੜੀ ਮਨਾਈ ਜਾਵੇਗੀ ਅਤੇ ਇਨ੍ਹਾਂ ਲੜਕੀਆਂ ਦੇ ਮਾਪਿਆਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਖਿਆ ਅਤੇ ਉਨ੍ਹਾਂ ਦੇ ਹਸਤਾਖਰ ਵਾਲਾ ਪ੍ਰਮਾਣ ਪੱਤਰ ਸੌਂਪਿਆ ਜਾਵੇਗਾ। ਇਹ ਸਮਾਗਮ ਅੱਜ ਮੋਹਾਲੀ ਜ਼ਿਲ੍ਹੇ ਤੋਂ ਆਰੰਭ ਹੋ ਕੇ ਫਿ਼ਰੋਜ਼ਪੁਰ ਵਿਖੇ ਰਾਜ ਪੱਧਰੀ ਸਮਾਗਮਾਂ ਨਾਲ ਸਮਾਪਤ ਹੋਵੇਗਾ। ਜਿੱਥੇ ਨਵ ਜਨਮੀਆਂ ਬੱਚਿਆਂ ਦੇ ਮਾਪਿਆਂ ਅਤੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਵੀ ਪੰਜਾਬ ਸਰਕਾਰ ਵਲੋਂ ਸਨਮਾਨਿਤ ਕੀਤਾ ਜਾਵੇਗਾ।

ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਨਵ ਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਪ੍ਰਮਾਣ ਪੱਤਰ, ਸ਼ਾਲ, ਕੰਬਲ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ ਸ਼੍ਰੀਵਾਸਤਵਾ, ਡਾਇਰੈਕਟਰ ਵਿਪੁਲ ਉਜਵਲ ਅਤੇ ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ ਹਾਜ਼ਰ ਸਨ। ਅੱਜ ਮੁਹਾਲੀ ਵਿੱਚ ਪਿੰਡ ਬਾਕਰਪੁਰ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸਿ਼ਆਰਪੁਰ ਬਲਾਕ ਮਾਜਰੀ ਵਿੱਚ ਵੀ ਸਮਾਗਮ ਕਰਵਾਏ ਗਏ

Written By
The Punjab Wire